ਪੜਨਾਂਵ ਅਤੇ ਪੜਨਾਂਵ ਦੀਆਂ ਕਿਸਮਾਂ

 ਜਿਹਡ਼ੇ ਸ਼ਬਦ ਨਾਂਵ ਦੀ ਥਾਂ ਤੇ ਵਰਤੇ ਜਾ ਸਕਦੇ ਹਨ ,ਉਹਨਾਂ ਸ਼ਬਦਾਂ ਨੂੰ ਪੜਨਾਂਵ ਆਖਦੇ ਹਨ। ਜਾਂ ਨਾਂਵ ਦੀ ਥਾਂ ਤੇ ਵਰਤੇ ਜਾਂ ਵਾਲੇ ਸ਼ਬਦ ਪੜਨਾਂਵ ਅਖਵਾਉਂਦੇ ਹਨ।


ਪੜਨਾਂਵ ਦੀਆਂ ਉਦਹਾਰਣਾਂ : 


1.ਮੈ ਕੱਲ ਪਿੰਡ ਗਿਆ ਸੀ।


2.ਅਸੀਂ ਸਾਰੇ ਉਸ ਤੋਂ ਬਹੁਤ ਨਾਰਾਜ਼ ਹਨ।


3.ਤੁਸੀਂ ਤਾਂ ਕਿਹਾ ਸੀ ਕਿ ਸਾਨੂੰ ਰੱਲ ਮਿੱਲ ਕੇ ਰਹਿਣਾ ਚਾਹੀਦਾ ਹੈ।


4.ਤੁਹਾਡਾ ਕੁਝ ਸਮਾਨ ਸਾਡੇ ਘਰ ਹੀ ਰਹਿ ਗਿਆ ਸੀ।


5.ਉਹ ਚੋਰ ਸਾਡਾ ਸਾਰਾ ਸਮਾਨ ਲੈ ਕੇ ਭੱਜ ਗਏ।


  • ਪੜਨਾਂਵ ਛੇ ਪ੍ਰਕਾਰ ਦੇ ਹੁੰਦੇ ਹਨ :


1 ਪੁਰਖ ਵਾਚਕ ਪੜਨਾਂਵ –


2. ਨਿੱਜ ਵਾਚਕ ਪੜਨਾਂਵ –


3. ਸੰਬੰਧ ਵਾਚਕ ਪੜਨਾਂਵ –


4. ਪ੍ਰਸ਼ਨ ਵਾਚਕ ਪੜਨਾਂਵ -


5. ਨਿਸ਼ਚੇ ਵਾਚਕ ਪੜਨਾਂਵ


6. ਅਨਿਸ਼ਚੇ ਵਾਚਕ ਪੜਨਾਂਵ 


1.ਪੁਰਖ ਵਾਚਕ ਪੜਨਾਂਵ :ਜੋ ਪੜਨਾਂਵ ਪੁਰਖਾਂ ਦੀ ਥਾਂ ਤੇ ਵਰਤੇ ਜਾਣ ,ਉਹਨਾਂ ਨੂੰ ਪੁਰਖ ਵਾਚਕ ਪੜਨਾਂਵ ਕਹਿੰਦੇ ਹਨ।


ਉਦਹਾਰਣਾਂ :


.ਤੁਸੀਂ ਸਫ਼ਾਈ ਕਦੋਂ ਕਰਨੀ ਹੈ?


ਅ.ਅਸੀਂ ਤੁਹਾਡੀ ਹਰ ਕੰਮ ਵਿੱਚ ਮਦਦ ਕਰਾਂਗੇ।


2.ਨਿੱਜ ਵਾਚਕ ਪੜਨਾਂਵ : ਜਿਹੜੇ ਪੜਨਾਂਵ ਕਰਤਾ ਦੀ ਥਾਂ ਤੇ ਵਰਤੇ ਜਾਣ ਅਤੇ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ,ਉਹਨਾਂ ਨੂੰ ਨਿੱਜ ਵਾਚਕ ਪੜਨਾਂਵ ਕਿਹਾ ਜਾਂਦਾ ਹੈ।


ਉਦਹਾਰਣਾਂ :


ਉ.ਅਸੀਂ ਆਪ ਉਸਨੂੰ ਲੈਣ ਜਾ ਰਹੇ ਹਾਂ।


ਅ.ਸਾਨੂੰ ਆਪਸ ਵਿੱਚ ਰੱਲ-ਮਿੱਲ ਕੇ ਰਹਿਣਾ ਚਾਹੀਦਾ ਹੈ।


3.ਸਮਬੰਦ ਵਾਚਕ ਪੜਨਾਂਵ : ਜਿਹੜੇ ਪੜਨਾਂਵ ਯੋਜਕਾਂ ਵਾਂਗ ਵਾਕ ਨੂੰ ਜੋੜਨ ,ਉਹਨਾਂ ਸ਼ਬਦਾਂ ਨੂੰ ਸੰਬੰਧ ਵਾਚਕ ਪੜਨਾਂਵ ਆਖਦੇ ਹਨ।


ਉਦਹਾਰਣਾਂ :


ਉ.ਜੈਸੀ ਕਰਨੀ ਵੈਸੀ ਭਰਨੀ


ਅ.ਜਿਹੜੇ ਲੋਕ ਮਹਿਨਤ ਨਹੀਂ ਕਰਦੇ ਉਹ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦੇ।


4.ਪ੍ਰਸ਼ਨ ਵਾਚਕ ਪੜਨਾਂਵ : ਅਜਿਹੇ ਪੜਨਾਂਵ ਸ਼ਬਦ ਜਿਹਨਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾ ਸਕੇ ,ਉਹਨਾਂ ਸ਼ਬਦਾਂ ਨੂੰ ਪ੍ਰਸ਼ਨ ਵਾਚਕ ਪੜਨਾਂਵ ਕਹਿੰਦੇ ਹਨ।


ਉਦਹਾਰਣਾਂ :


ਉ.ਇਸ ਜਮਾਤ ਵਿੱਚ ਕੌਣ-ਕੌਣ ਸ਼ਰਾਰਤਾਂ ਕਰਦਾ ਹੈ?


ਅ.ਕਿਸ ਬੱਚੇ ਨੇ ਇਹ ਕਾਪੀ ਫਾੜੀ ਹੈ ?


5.ਨਿਸ਼ਚੇ ਵਾਚਕ ਪੜਨਾਂਵ : ਉਹ ਪੜਨਾਂਵ ਜੋ ਕਿਸੇ ਦਿਸ ਰਾਹੀਂ ਕਿਸੇ ਵਸਤੂ ਵੱਲ ਸੰਕੇਤ ਕਰਨ ਜਾਂ ਕਿਸੇ ਵਸਤੂ ਦਾ ਨਿਸਚਾ ਕਰਵਾਉਣ ,ਉਹ ਸ਼ਬਦ ਨਿਸ਼ਚੇ ਵਾਚਕ ਪੜਨਾਂਵ ਅਖਵਾਉਂਦੇ ਹਨ।


ਉਦਹਾਰਣਾਂ :


ਉ.ਉਹ ਕੁੜੀਆਂ ਗਾਣਾ ਗਾ ਰਹੀਆਂ ਹਨ।


ਅ.ਇਹ ਮੇਰਾ ਕੰਪਿਊਟਰ ਹੈ।


6.ਅਨਿਸਚੇ ਵਾਚਕ ਪੜਨਾਂਵ : ਉਹ ਪੜਨਾਂਵ ਜੋ ਕਿਸੇ ਚੀਜ਼ ਦੀ ਨਿਸ਼ਚਿਤ ਗਿਣਤੀ ਜਾ ਨਾਲ ਤੋਲ ਨਾ ਦੱਸ ਕੇ ਇਕ ਅੰਦਾਜ਼ਾ ਹੀ ਦੱਸੇ ,ਉਹਨਾਂ ਸ਼ਬਦਾਂ ਨੂੰ ਅਨਿਸਚੇ ਵਾਚਕ ਪੜਨਾਂਵ ਕਹਿੰਦੇ ਹਨ।


ਉਦਾਹਰਣਾਂ :


ਉ.ਸਾਡੀ ਜਮਾਤ ਵਿੱਚ ਕਈ ਬੱਚੇ ਹੋਸ਼ਿਆਰ ਹਨ।


ਅ.ਉਸ ਨੇ ਬਹੁਤ ਅਨਾਰ ਖਾਦੇ।

Comments

Popular posts from this blog

ਨਾਂਵ ਅਤੇ ਨਾਂਵ ਦੀਆਂ ਕਿਸਮਾਂ

ਲੇਖ: ਵਿਸਾਖੀ ਦਾ ਮੇਲਾ